ਵੀਡੀਓ ਥੱਲੇ ਜਾ ਕੇ ਦੇਖੋ,ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ, ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ। ਅੱਜਕੱਲ੍ਹ ਬਹੁਤ ਸਾਰੇ ਲੋਕਾਂ ਨੂੰ ਕੰਨਾਂ ਨਾਲ ਸੰਬੰਧਿਤ ਸਮੱਸਿਆਵਾਂ ਪੈਦਾ ਹੋ ਜਾਂਦੀਆਂ ਹਨ। ਇਨ੍ਹਾਂ ਸਮੱਸਿਆਵਾਂ ਦੇ ਪੈਦਾ ਹੋਣ ਦਾ ਇੱਕ ਮੁੱਖ ਕਾਰਨ ਵਧਦਾ ਹੋਇਆ ਸ਼ੋਰ ਪ੍ਰਦੂਸ਼ਣ ਹੈ।
ਇਸ ਤੋਂ ਇਲਾਵਾ ਅੱਜ ਕੱਲ੍ਹ ਹਵਾ ਪ੍ਰਦੂਸ਼ਣ ਕਾਰਨ ਵੀ ਇਹ ਸਮੱਸਿਆ ਵਧਦੀ ਜਾ ਰਹੀ ਹੈ। ਕਿਉਂਕਿ ਅਜਿਹਾ ਹੋਣ ਤੋਂ ਬਾਅਦ ਸਾਡੇ ਕੰਨ ਦੇ ਵਿੱਚ ਬਹੁਤ ਜ਼ਿਆਦਾ ਗੰਦਗੀ ਪੈਦਾ ਹੋ ਜਾਂਦੀ ਹੈ।ਜਿਸ ਕਾਰਨ ਸਾਨੂੰ ਕੰਨ ਵਿੱਚ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।ਸੋ ਜੇਕਰ ਤੁਹਾਨੂੰ ਵੀ ਅਜਿਹੀ ਕੋਈ ਸਮੱਸਿਆ ਹੈ ਤਾਂ ਅੱਜ
ਅਸੀਂ ਤੁਹਾਡੇ ਲਈ ਕੁਝ ਅਜਿਹੇ ਨੁਸਖੇ ਲੈ ਕੇ ਆਏ ਹਾਂ, ਜਿਨ੍ਹਾਂ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੇ ਕੰਨ ਦੀ ਗੰਦਗੀ ਨੂੰ ਦੂਰ ਕਰ ਸਕਦੇ ਹੋ।ਇਸ ਲਈ ਤੁਸੀਂ ਲਸਣ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ।ਦੋ ਚਮਚ ਨਾਰੀਅਲ ਦੇ ਤੇਲ ਵਿਚ ਲਸਣ ਦੀ ਇਕ ਕਲੀ ਨੂੰ ਚੰਗੀ ਤਰ੍ਹਾਂ ਭੁੰਨ ਲਓ।ਉਸ ਤੋਂ ਬਾਅਦ ਇਸ ਤੇਲ ਨੂੰ ਛਾਣ ਲਓ ਅਤੇ ਇਸ ਤੇਲ ਨੂੰ ਕੋਸਾ ਕਰ ਕੇ ਆਪਣੇ ਦੋਨਾਂ ਕੰਨਾਂ ਦੇ ਵਿੱਚ ਦੋ ਦੋ ਬੂੰਦਾਂ ਪਾਓ,
ਇਸ ਨਾਲ ਕੰਨ ਦੀ ਮੈਲ ਖਤਮ ਹੋ ਜਾਂਦੀ ਹੈ।ਇਸ ਤੋਂ ਇਲਾਵਾ ਤੁਸੀਂ ਕੰਨ ਦੀ ਮੈਲ ਦੂਰ ਕਰਨ ਲਈ ਸਰ੍ਹੋਂ ਦੇ ਤੇਲ ਦਾ ਇਸਤੇਮਾਲ ਵੀ ਕਰ ਸਕਦੇ ਹੋ।ਇਸ ਲਈ ਵੀ ਤੁਸੀਂ ਲਸਣ ਦੀ ਇਕ ਕਲੀ ਨੂੰ ਸਰ੍ਹੋਂ ਦੇ ਦੋ ਚਮਚ ਤੇਲ ਵਿਚ ਚੰਗੀ ਤਰ੍ਹਾਂ ਭੁੰਨ ਲਓ।ਉਸ ਤੋਂ ਬਾਅਦ ਇਸ ਤੇਲ ਦੀਆਂ ਦੋ ਦੋ ਬੂੰਦਾਂ ਦੋਨਾਂ ਕੰਨਾਂ ਦੇ ਵਿੱਚ ਪਾਓ।ਬੇਕਿੰਗ ਸੋਡਾ ਵੀ ਕੰਨਾਂ ਦੀ ਸਫਾਈ ਦੇ ਲਈ ਬੇਹੱਦ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਲਈ ਇੱਕ ਚਮਚ ਪਾਣੀ ਵਿਚ ਇਕ ਚੁਟਕੀ ਬੇਕਿੰਗ ਸੋਡਾ ਪਾਓ।
ਉਸ ਤੋਂ ਬਾਅਦ ਇਸ ਦੀਆਂ ਦੋ ਦੋ ਬੂੰਦਾਂ ਆਪਣੇ ਦੋਨਾਂ ਕੰਨਾਂ ਦੇ ਵਿੱਚ ਪਾ ਕੇ ਕੰਨ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ।ਸੇਬ ਦਾ ਸਿਰਕਾ ਕੰਨ ਦੀ ਸਫ਼ਾਈ ਕਰਨ ਦੇ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ।ਇਸ ਲਈ ਦੋ ਚਮਚ ਪਾਣੀ ਵਿੱਚ ਇੱਕ ਚਮਚ ਸੇਬ ਦਾ ਸਿਰਕਾ ਮਿਲਾਓ।ਉਸ ਤੋਂ ਬਾਅਦ ਇਸ ਦੀਆਂ ਦੋ ਦੋ ਬੂੰਦਾਂ ਆਪਣੇ ਦੋਨਾਂ ਕੰਨਾਂ ਵਿੱਚ ਪਾਓ।ਇਸ ਨਾਲ ਵੀ ਕੰਨਾਂ ਦੀ ਸਫਾਈ ਹੋ ਜਾਂਦੀ ਹੈ।ਇਨ੍ਹਾਂ ਨੁਸਖਿਆਂ ਦੇ ਵਿੱਚੋਂ ਤੁਸੀਂ ਕਿਸੇ ਵੀ ਇੱਕ ਨੁਸਖੇ ਦਾ ਇਸਤੇਮਾਲ ਕਰ ਸਕਦੇ ਹੋ ਅਤੇ ਆਪਣੇ ਕੰਨਾਂ ਦੀ ਸਫਾਈ ਕਰ ਕੇ ਆਪਣੇ ਕੰਨਾਂ ਨਾਲ ਜੁਡ਼ੀਆਂ ਹੋੲੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾ ਸਕਦੇ ਹੋ।