ਦੋਸਤੋ ਅਸੀਂ ਅਕਸਰ ਹੀ ਤੁਹਾਡੇ ਲਈ ਅਜਿਹੇ ਨੁਸਖੇ ਲੈ ਕੇ ਆਉਂਦੇ ਹਾਂ’ ਜੋ ਤੁਹਾਡੀ ਸਿਹਤ ਨਾਲ ਜੁੜੀਆਂ ਹੋਈਆਂ ਬਹੁਤ ਸਾਰੀਆਂ ਸਮੱਸਿਆਵਾਂ ਨੂੰ ਦੂਰ ਕਰਨ ਵਿੱਚ ਮਦਦਗਾਰ ਸਾਬਿਤ ਹੁੰਦੇ ਹਨ।ਅੱਜਕੱਲ੍ਹ ਬਹੁਤ ਸਾਰੇ ਲੋਕ ਅਨੇਕਾਂ ਰੋਗਾਂ ਨਾਲ ਪੀਡ਼ਤ ਹਨ ਚ ਸਦਾ ਮੁੱਖ ਕਾਰਨ ਇਹ ਹੈ ਕਿ ਅੱਜਕੱਲ੍ਹ ਲੋਕਾਂ ਦਾ ਖਾਣ ਪੀਣ ਗ਼ਲਤ ਹੋ ਚੁੱਕਿਆ ਹੈ,
ਜਿਸ ਕਾਰਨ ਉਨ੍ਹਾਂ ਦੇ ਸਰੀਰ ਵਿੱਚ ਵਿਸ਼ੈਲੇ ਪਦਾਰਥਾਂ ਦੀ ਮਾਤਰਾ ਵਧ ਜਾਂਦੀ ਹੈ ਅਤੇ ਸਰੀਰ ਦਾ ਖੂਨ ਗੰਦਾ ਹੋਣ ਲੱਗ ਜਾਂਦਾ ਹੈ।ਉਸ ਤੋਂ ਬਾਅਦ ਗੰਭੀਰ ਰੋਗ ਪੈਦਾ ਹੁੰਦੇ ਹਨ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਕੈਂਸਰ ਦੀ ਸਮੱਸਿਆ ਨਾਲ ਪੀੜਤ ਹਨ ਜਾਂ ਫਿਰ ਉਨ੍ਹਾਂ ਨੂੰ ਦਿਲ ਨਾਲ ਸਬੰਧਿਤ ਬਿਮਾਰੀਆਂ ਨੇ ਘੇਰ ਰੱਖਿਆ ਹੈ।ਕੁਝ ਲੋਕ ਇਨ੍ਹਾਂ ਸਮੱਸਿਆਵਾਂ ਤੋਂ ਛੁਟਕਾਰਾ
ਪਾਉਣ ਲਈ ਐਲੋਪੈਥੀ ਦਵਾਈਆਂ ਦਾ ਵਧੇਰੇ ਮਾਤਰਾ ਵਿਚ ਸੇਵਨ ਕਰਦੇ ਹਨ ਇਸ ਨਾਲ ਸਮੱਸਿਆਵਾਂ ਘਟਣ ਦੀ ਥਾਂ ਤੇ ਹੋਰ ਵੀ ਜ਼ਿਆਦਾ ਵਧਣ ਲੱਗ ਜਾਂਦੀਆਂ ਹਨ।ਸੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਕੁਦਰਤੀ ਤਰੀਕੇ ਨਾਲ ਤੁਹਾਡਾ ਇਲਾਜ ਹੋਵੇ ਤਾਂ ਤੁਹਾਨੂੰ ਆਯੁਰਵੇਦ ਦਾ ਸਹਾਰਾ ਲੈਣਾ ਚਾਹੀਦਾ ਹੈ ਅਤੇ
ਰਸੋਈ ਵਿਚ ਪਈਆਂ ਹੋਈਆਂ ਬਹੁਤ ਸਾਰੀਆਂ ਅਜਿਹੀਆਂ ਚੀਜ਼ਾਂ ਹਨ ਜੋ ਸਾਨੂੰ ਤੰਦਰੁਸਤ ਰੱਖ ਸਕਦੀਆਂ ਹਨ। ਇਨ੍ਹਾਂ ਦੇ ਵਿਚੋਂ ਕੱਚਾ ਲਸਣ ਸਾਡੇ ਲਈ ਕਾਫੀ ਜਗ੍ਹਾ ਲਾਹੇਵੰਦ ਹੁੰਦਾ ਹੈ ਜੇਕਰ ਹਫ਼ਤੇ ਦੇ ਵਿੱਚ ਦੋ ਜਾਂ ਤਿੰਨ ਵਾਰ ਅਸੀਂ ਕੱਚੇ ਲਸਣ ਦਾ ਸੇਵਨ ਕਰਦੇ ਹਾਂ ਤਾਂ ਇਸ ਨਾਲ ਖੂਨ ਦੀ ਸਫ਼ਾਈ ਹੋ ਜਾਂਦੀ ਹੈ।ਇਹ ਕੈਂਸਰ ਦੀਆਂ
ਕੋਸ਼ਿਕਾਵਾਂ ਨੂੰ ਵਧਣ ਤੋਂ ਰੋਕਦਾ ਹੈ।ਇਸ ਤੋਂ ਇਲਾਵਾ ਖੂਨ ਨੂੰ ਸਾਫ ਕਰਕੇ ਦਿਲ ਨਾਲ ਸਬੰਧਿਤ ਸਮੱਸਿਆਵਾਂ ਨੂੰ ਵੀ ਖ਼ਤਮ ਕਰ ਦਿੰਦਾ ਹੈ।ਲਸਣ ਦਾ ਸੇਵਨ ਕਰਨ ਦੇ ਹੋਰ ਵੀ ਬਹੁਤ ਸਾਰੇ ਫ਼ਾਇਦੇ ਹਨ।ਤੁਸੀਂ ਲਸਣ ਦਾ ਸੇਵਨ ਸ਼ਹਿਦ ਵਿਚ ਮਿਲਾ ਕੇ ਵੀ ਕਰ ਸਕਦੇ ਹੋ।ਇਸ ਤੋਂ ਇਲਾਵਾ ਇਸ ਨੂੰ ਭੁੰਨ ਕੇ ਵੀ ਖਾਧਾ ਜਾ ਸਕਦਾ ਹੈ ਪਰ ਹਫ਼ਤੇ ਵਿੱਚ ਤੁਸੀਂ ਇਸ ਦੀਆਂ ਇੱਕ ਜਾਂ ਦੋ ਕਲੀਆਂ ਦਾ ਹੀ ਸੇਵਨ ਕਰ ਸਕਦੇ ਹੋ।ਕਿਉਂਕਿ ਲਸਣ ਦੀ ਤਾਸੀਰ ਗਰਮ ਹੁੰਦੀ ਹੈ।