ਪੁਰਾਣੇ ਸਮਿਆਂ ਦੇ ਵਿੱਚ ਘਰ ਵੱਡੇ ਅਤੇ ਖੁੱਲ੍ਹੇ ਹੁੰਦੇ ਸਨ ਜਿਸ ਕਾਰਨ ਅਕਸਰ ਘਰਾਂ ਦੇ ਵਿੱਚ ਦਰੱਖਤ ਲਗਾਏ ਹੁੰਦੇ ਸਨ। ਪਰ ਅੱਜ ਦੇ ਸਮੇਂ ਵਿਚ ਮਕਾਨ ਜਾਂ ਘਰ ਛੋਟੇ ਹੁੰਦੇ ਹਨ ਜਿਸ ਕਾਰਨ ਘਰਾਂ ਵਿੱਚ ਜ਼ਿਆਦਾਤਰ ਲੋਕ ਵੱਡੇ ਦਰਖਤ ਜਾਂ ਪੇੜ-ਪੌਦੇ ਨਹੀਂ ਲਗਾ ਸਕਦੇ। ਪਰ ਜ਼ਿਆਦਾਤਰ ਲੋਕ ਹਰਿਆਲੀ ਲਈ ਘਾਹ ਲਗਾਉਂਦੇ ਹਨ।ਇਸੇ ਤਰ੍ਹਾਂ ਅਕਸਰ ਲੋਕ ਆਪਣੇ ਘਾਹ ਵਿੱਚ ਸਜਾਵਟ ਲਈ ਲਗਾਉਂਦੇ ਹਨ। ਕਿਉਂਕਿ ਇਸ ਘਾਹ ਉੱਤੇ ਰੰਗ-ਬਰੰਗੇ ਫੁੱਲ ਲਗਦੇ ਹਨ। ਇਸ ਘਾਹ ਦਾ ਨਾਮ ਦੁਪਹਿਰ ਖਿੜੀ ਹੈ। ਪਰ ਦੁਪਹਿਰ ਖਿੜੀ ਉਤੇ ਲੱਗਣ ਵਾਲੇ ਫੁੱਲ ਬਹੁਤ ਸਾਰੇ ਗੁਣਾਂ ਨਾਲ ਭਰਪੂਰ ਹੁੰਦੇ ਹਨ।
ਇਨ੍ਹਾਂ ਦੀ ਘਰੇਲੂ ਨੁਸਖਿਆਂ ਦੀ ਤਰ੍ਹਾਂ ਵਰਤੋਂ ਕਰਨ ਨਾਲ ਕਈ ਸਾਰੀਆਂ ਬੀਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ। ਇਸ ਤੋਂ ਇਲਾਵਾ ਦੁਪਹਿਰ-ਖਿੜੀ ਦੀਆਂ ਟਾਹਣੀਆਂ ਅਤੇ ਪੱਤੀਆਂ ਲੈ ਲਵੋ। ਹੁਣ ਇਨ੍ਹਾਂ ਨੂੰ ਚੰਗੀ ਤਰ੍ਹਾਂ ਸਾਫ਼ ਕਰ ਕੇ ਪੀਸ ਲਵੋ ਅਤੇ ਇੱਕ ਪੇਸਟ ਦੇ ਰੂਪ ਵਿੱਚ ਤਿਆਰ ਕਰ ਲਵੋ। ਹੁਣ ਇਸ ਪੇਸਟ ਦੇ ਵਿਚ ਸਰੋਂ ਦੇ ਤੇਲ ਜਾਂ ਫਿਰ ਨਾਰੀਅਲ ਦੇ ਤੇਲ ਵਿੱਚ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਸ ਨੂੰ ਵਾਲਾਂ ਉੱਤੇ ਚੰਗੀ ਤਰ੍ਹਾਂ ਲਗਾ ਲਵੋ ਅਤੇ ਇਨ੍ਹਾਂ ਨਾਲ ਮਾਲਿਸ਼ ਕਰ ਲਵੋ।
ਇਸ ਦੀ ਵਰਤੋਂ ਨਾਲ ਵਾਲਾਂ ਸੰਬੰਧਿਤ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲੇਗੀ ਇਸ ਤੋਂ ਇਲਾਵਾ ਇਸ ਘਰੇਲੂ ਨੁਸਖੇ ਨੂੰ ਲਗਾਤਾਰ ਵਰਤਣ ਨਾਲ ਵਾਲ ਸੰਘਣੇ ਅਤੇ ਕਾਲੇ ਹੋ ਜਾਣਗੇ। ਇਸ ਤੋਂ ਇਲਾਵਾ ਜੇਕਰ ਦੁਪਹਿਰ ਖਿੜੀ ਦੇ ਫੁੱਲਾਂ ਨੂੰ ਧੁੱਪ ਵਿੱਚ ਸੁਕਾ ਕੇ ਵਰਤਿਆ ਜਾਵੇ ਤਾਂ ਇਸ ਨਾਲ ਸਰੀਰ ਨੂੰ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਮਿਲਦੀ ਹੈ।
ਇਸ ਤੋਂ ਇਲਾਵਾ ਚਮੜੀ ਸੰਬੰਧੀ ਕਈ ਤਰ੍ਹਾਂ ਦੀਆਂ ਪ੍ਰੇਸ਼ਾਨੀਆਂ ਤੋਂ ਰਾਹਤ ਪਾਉਣ ਲਈ ਦੁਪਹਿਰ ਖਿੜੀ ਘਾਹ ਨੂੰ ਵਰਤਣਾ ਚਾਹੀਦਾ ਹੈ। ਕਿਉਂਕਿ ਇਸ ਘਾਹ ਨੂੰ ਲਗਾਉਣ ਨਾਲ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ। ਜਿਵੇਂ ਦਾਦ, ਖੁਜਲੀ ਅਤੇ ਫੋੜੇ ਫਿੰਸੀਆਂ ਆਦਿ ਤੋਂ ਛੁਟਕਾਰਾ ਪਾਉਣ ਲਈ ਇਸ ਘਰੇਲੂ ਨੁਸਖੇ ਨੂੰ ਚਮੜੀ ਉੱਤੇ ਲਗਾਉਣਾ ਚਾਹੀਦਾ ਹੈ। ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਦੁਪਹਿਰ ਖਿੜੀ ਦੇ ਘਾਹ ਵਿੱਚ ਵਿਟਾਮਿਨ ਏ, ਐਂਟੀਫੰਗਲ ਅਤੇ ਐਂਟੀ ਬੈਕਟੀਰੀਅਲ ਤੱਤ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ। ਇਸ ਲਈ ਇਸ ਦੀ ਵਰਤੋਂ ਕਰਨ ਨਾਲ ਬਹੁਤ ਜ਼ਿਆਦਾ ਫਾਇਦੇ ਹੁੰਦੇ ਹਨ।
ਇਸ ਤੋਂ ਇਲਾਵਾ ਜੇਕਰ ਇਸ ਦੁਪਹਿਰ ਖਿੜੀ ਦੇ ਫੁੱਲਾਂ ਨੂੰ ਸੁਕਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ ਇਸ ਤੋਂ ਬਾਅਦ ਇਸ ਪੇਸਟ ਵਿੱਚ ਬਰਾਬਰ ਮਾਤਰਾ ਵਿੱਚ ਸ਼ਹਿਦ ਪਾ ਲਵੋ ਅਤੇ ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਲਾ ਲਵੋ। ਹੁਣ ਇਹਨਾਂ ਨੂੰ ਚਿਹਰੇ ਉੱਤੇ ਲਗਾ ਲਵੋ ਇਸ ਨਾਲ ਚਿਹਰੇ ਦੀ ਸੁੰਦਰਤਾ ਵਧੇਗੀ ਅਤੇ ਚਿਹਰੇ ਦੀ ਚਮੜੀ ਵਿੱਚ ਨਿਖਾਰ ਆਵੇਗਾ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।