ਗਲਤ ਖਾਣ ਪੀਣ ਦੀਆਂ ਆਦਤਾਂ ਕਾਰਨ ਮਨੁੱਖ ਨੂੰ ਅਜੋਕੇ ਸਮੇਂ ਵਿੱਚ ਕਈ ਤਰ੍ਹਾਂ ਦੇ ਪੇਟ ਸੰਬੰਧੀ ਰੋਗ ਲੱਗ ਰਹੇ ਹਨ ਜਦੋਂ ਪੇਟ ਵਿੱਚ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪੈਦਾ ਹੁੰਦੀ ਹੈ ਤਾਂ ਸਰੀਰ ਦੀ ਪੂਰੀ ਪਾਚਨ ਪ੍ਰਕਿਰਿਆ ਤੇ ਇਸ ਦਾ ਪ੍ਰਭਾਵ ਪੈਂਦਾ ਹੈ । ਜਿਸ ਕਾਰਨ ਮਨੁੱਖ ਨੂੰ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਵੀ ਸੇਵਨ ਕਰਨਾ ਪੈਂਦਾ ਹੈ । ਬਹੁਤ ਸਾਰੇ ਲੋਕਾਂ ਦੇ ਪੇਟ ਵਿੱਚ ਗਰਮੀ ਪੈਣ ਦੀ ਦਿੱਕਤ ਪੈਦਾ ਹੋ ਜਾਂਦੀ ਹੈ । ਜਿਸ ਕਾਰਨ ਉਨ੍ਹਾਂ ਦੇ ਵੱਲੋਂ ਕਈ ਤਰ੍ਹਾਂ ਦੀਆਂ ਦਵਾਈਆਂ ਦਾ ਸੇਵਨ ਕੀਤਾ ਜਾਂਦਾ ਹੈ ।
ਪਰ ਅਕਸਰ ਹੀ ਕਿਹਾ ਜਾਂਦਾ ਹੈ ਕਿ ਜੇਕਰ ਅਸੀਂ ਆਪਣੇ ਸਰੀਰ ਦੇ ਛੋਟੇ ਮੋਟੇ ਰੋਗਾਂ ਨੂੰ ਘਰੇਲੂ ਨੁਸਖਿਆਂ ਦੇ ਰਾਹੀਂ ਦੂਰ ਕਰਨ ਦੀ ਕੋਸ਼ਿਸ਼ ਕਰੀਏ ਤਾਂ ਇਹ ਰੋਗ ਜੜ੍ਹ ਤੋਂ ਸਮਾਪਤ ਹੋ ਜਾਂਦੇ ਹਨ । ਅਜਿਹਾ ਹੀ ਨੁਸਖਾ ਅੱਜ ਅਸੀ ਤੁਹਾਡੇ ਨਾਲ ਸਾਂਝਾ ਕਰਾਂਗੇ , ਜਿਸ ਨਾਲ ਜਿਗਰ ਅਤੇ ਮੈਦੇ ਵਿੱਚ ਪੈਦਾ ਹੋਈ ਗਰਮੀ ਨੂੰ ਦੂਰ ਕੀਤਾ ਜਾ ਸਕਦਾ ਹੈ। ਉਸ ਲਈ ਤੁਸੀਂ ਤੀਹ ਗ੍ਰਾਮ ਇਮਲੀ ਲੈਣੀ ਹੈ ਤੇ ਰਾਤ ਨੂੰ ਢਾਈ ਸੌ ਗ੍ਰਾਮ ਪਾਣੀ ਦੇ ਵਿੱਚ ਭਗੋ ਕੇ ਰੱਖ ਦੇਣੀ ਹੈ ।
ਹਰ ਰੋਜ਼ ਸਵੇਰੇ ਉੱਠ ਕੇ ਤੁਸੀਂ ਹੱਥਾਂ ਦੇ ਨਾਲ ਪਾਣੀ ਦੇ ਵਿੱਚ ਹੀ ਇਮਲੀ ਨੂੰ ਮਲ ਲੈਣਾ ਹੈ ਤੇ ਫਿਰ ਇਸ ਨੂੰ ਛਾਣ ਕੇ ਇਸ ਵਿਚ ਸ਼ੱਕਰ ਜਾਂ ਫਿਰ ਗੁੜ ਆਪਣੇ ਸੁਆਦ ਅਨੁਸਾਰ ਮਿਲਾ ਕੇ ਖਾਲੀ ਪੇਟ ਇਸ ਦਾ ਸੇਵਨ ਕਰਨਾ ਹੈ ਤੇ ਰਾਤ ਨੂੰ ਰੋਟੀ ਖਾਣ ਤੋਂ ਦੋ ਘੰਟੇ ਪਹਿਲਾਂ ਤੁਸੀਂ ਇਸ ਨੁਸਖੇ ਨੂੰ ਮੁੜ ਤੋਂ ਬਣਾ ਕੇ ਇਸ ਦਾ ਸੇਵਨ ਕਰਨਾ ਹੈ , ਇਸ ਨਾਲ ਮਿਹਦੇ ਅਤੇ ਜਿਗਰ ਵਿਚ ਪੈਦਾ ਹੋਈ ਗਰਮੀ ਦੀ ਦਿੱਕਤ ਦਿਨਾਂ ਵਿੱਚ ਹੀ ਦੂਰ ਹੋ ਜਾਵੇਗੀ ।
ਜਿਸ ਕਾਰਨ ਤੁਹਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਅੰਗਰੇਜ਼ੀ ਦਵਾਈ ਦੀ ਵਰਤੋਂ ਨਹੀਂ ਕਰਨੀ ਪਵੇਗੀ ਤੇ ਘਰੇਲੂ ਨੁਸਖੇ ਨਾਲ ਤੁਸੀਂ ਇਸ ਸਮੱਸਿਆ ਨੂੰ ਹੱਲ ਕਰ ਸਕਦੇ ਹੋ ।ਸੋ ਉਪਰੋਕਤ ਲਿਖੀ ਜਾਣਕਾਰੀ ਸਬੰਧੀ ਹੋਰ ਜਾਣਕਾਰੀ ਹਾਸਲ ਕਰਨਾ ਚਾਹੁੰਦੇ ਹੋ ਤਾ ਨੀਚੇ ਇਕ ਵੀਡਿਓ ਦਿੱਤੀ ਗਈ ਹੈ । ਜਿਸ ਤੇ ਕਲਿੱਕ ਕਰਦੇ ਸਾਰ ਹੀ ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਹੋਵੇਗੀ । ਨਾਲ ਹੀ ਲਾਇਕ ਕਰੋ ਸਾਡਾ ਫੇਸਬੁੱਕ ਪੇਜ਼ ਵੀ ।