ਅਕਸਰ ਪੁਰਾਣੇ ਸਮਿਆਂ ਦੇ ਵਿੱਚ ਔਰਤਾਂ ਨੂੰ ਘਰ ਵਿੱਚ ਮੰਦਾ ਚੰਗਾ ਬੋਲਿਆ ਜਾਂਦਾ ਸੀ ਕਿਉਂਕਿ ਪਹਿਲਾਂ ਜ਼ਿਆਦਾਤਰ ਔਰਤਾਂ ਅਤੇ ਮਰਦਾਂ ਦੇ ਵਿਚ ਫਰਕ ਸਮਝਿਆ ਜਾਂਦਾ ਸੀ ਜਾਂ ਫਿਰ ਇੱਕ ਦੂਜੇ ਨੂੰ ਬਿਨਾਂ ਕਿਸੇ ਕਾਰਨ ਤਾਅਨੇ ਮਿਹਣੇ ਮਾਰਦੇ ਰਹਿੰਦੇ ਹਨ। ਇਸ ਲਈ ਅਕਸਰ ਇਹ ਕਿਹਾ ਜਾਂਦਾ ਹੈ ਕਿ ਜਦੋਂ ਆਪਣੇ ਤਾਅਨੇ ਮਿਹਣੇ ਮਾਰਦੇ ਹਨ ਤਾਂ ਜ਼ਿਆਦਾ ਦੁੱਖ ਹੁੰਦਾ ਹੈ। ਅਸਲ ਵਿੱਚ ਤਾਅਨੇ ਮਿਹਣੇ ਉਹ ਹੁੰਦੇ ਹਨ ਜਦੋਂ ਕੋਈ ਸਾਡੇ ਪੁਰਾਣੇ ਜ਼ਖ਼ਮਾਂ ਨੂੰ ਉਖਾੜਨ ਦਾ ਕੰਮ ਕਰਦਾ ਹੋਵੇ ਜਾਂ ਤੁਹਾਡੀ ਕਿਸੇ ਕਮਜ਼ੋਰੀ ਜਾਂ ਕਮੀ ਨੂੰ ਬਾਰ ਬਾਰ ਸੁਣਾਉਂਦਾ ਹੋਵੇ।
ਜਿਵੇਂ ਬਹੁਤ ਸਾਰੇ ਲੋਕ ਇੱਕ ਦੂਜੇ ਦੇ ਰੰਗ ਰੂਪ ਜਾਂ ਪੜ੍ਹਾਈ ਜਾਂ ਪੈਸੇ ਨੂੰ ਲੈ ਕੇ ਅਜਿਹੇ ਤਾਅਨੇ ਮਿਹਣੇ ਮਾਰਦੇ ਰਹਿੰਦੇ ਹਨ।ਪਰ ਜਦੋਂ ਵੀ ਕੋਈ ਦੂਜਾ ਵਿਅਕਤੀ ਅਜਿਹਾ ਕਰਦਾ ਹੈ ਉਹ ਤਾਂ ਕਿਸੇ ਦੂਜੇ ਵਿਅਕਤੀ ਨੂੰ ਮਾੜਾ ਨਹੀਂ ਕਹਿ ਰਿਹਾ ਹੁੰਦਾ ਸਗੋਂ ਪਰਮਾਤਮਾ ਦੇ ਨਾਲ ਮੱਥਾ ਲਾ ਰਿਹਾ ਹੁੰਦਾ ਹੈ। ਅਜਿਹਾ ਕਰਕੇ ਉਹ ਕਿਸੇ ਇੱਕ ਵਿਅਕਤੀ ਨੂੰ ਦੁੱਖ ਨਹੀਂ ਦਿੰਦਾ ਸਗੋਂ ਪਰਮਾਤਮਾ ਦੇ ਸਾਹਮਣੇ ਸਾਰਿਆਂ ਨੂੰ ਹੀ ਦੁੱਖ ਦਿੰਦਾ ਰਹਿੰਦਾ ਹੈ। ਇਸ ਲਈ ਕਦੇ ਵੀ ਕਿਸੇ ਨੂੰ ਮਾੜਾ ਚੰਗਾ ਨਹੀਂ ਬੋਲਣਾ ਚਾਹੀਦਾ ਨਾ ਹੀ ਉਸ ਦੀਆਂ ਕਮੀਆਂ ਨੂੰ ਗਿਣਾਉਣਾ ਚਾਹੀਦਾ ਹੈ।
ਕਿਉਂਕਿ ਉਸ ਵਾਹਿਗੁਰੂ ਅਕਾਲਪੁਰਖ ਦਾ ਕਿਸੇ ਨੂੰ ਨਹੀਂ ਪਤਾ ਕਿ ਕਦੋਂ ਕਿਸ ਵਿਅਕਤੀ ਤੇ ਕਿਹੜਾ ਦੁੱਖ ਆ ਜਾਵੇ ਜਾ ਉਸ ਨੂੰ ਕੀ ਮੁਸੀਬਤ ਆ ਜਾਵੇ। ਇਸ ਲਈ ਹਮੇਸ਼ਾਂ ਪਰਮਾਤਮਾ ਦਾ ਸ਼ੁਕਰਾਨਾ ਕਰਨਾ ਚਾਹੀਦਾ ਹੈ ਅਤੇ ਜੋ ਕੁਝ ਹੈ ਉਸ ਦੇ ਵਿਚ ਖੁਸ਼ ਰਹਿਣਾ ਚਾਹੀਦਾ ਹੈ। ਕਿਉਂਕਿ ਜਦੋਂ ਤੁਸੀਂ ਕਿਸੇ ਦੀਆਂ ਕਮੀਆਂ ਗਿਣਾਉਣੀਆਂ ਸ਼ੁਰੂ ਕਰਦੇ ਹੋ ਤਾਂ ਇਸ ਨਾਲ ਤੁਸੀਂ ਸਾਹਮਣੇ ਵਾਲੇ ਵਿਅਕਤੀ ਤੋਂ ਜ਼ਿਆਦਾ ਆਪਣੇ ਆਪ ਨੂੰ ਨੀਵਾਂ ਮਹਿਸੂਸ ਕਰੋਗੇ।
ਇਸ ਲਈ ਹਮੇਸ਼ਾਂ ਇਸ ਕਮੀਆਂ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰਦੇ ਰਹਿਣਾ ਚਾਹੀਦਾ ਹੈ ਅਤੇ ਦੂਜਿਆਂ ਦੇ ਚੰਗੇ ਗੁਣਾਂ ਨੂੰ ਦੇਖਣਾ ਚਾਹੀਦਾ ਹੈ ਅਤੇ ਉਨ੍ਹਾਂ ਗੁਣਾਂ ਨੂੰ ਅਪਣਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡਿਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁਝ ਹੋਰ ਘਰੇਲੂ ਨੁਸਖਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।