ਅੱਜ ਕੱਲ੍ਹ ਥਾਇਰਾਇਡ ਦੀ ਸਮੱਸਿਆ ਬਹੁਤ ਜ਼ਿਆਦਾ ਵਧ ਰਹੀ ਹੈ । ਇਹ ਸਮੱਸਿਆਵਾਂ ਪੁਰਸ਼ਾਂ ਦੇ ਮੁਕਾਬਲੇ ਮਹਿਲਾਵਾਂ ਵਿੱਚ ਜ਼ਿਆਦਾ ਹੈ । ਸਾਡੇ ਗਲ ਅੰਦਰ ਤਿਤਲੀ ਦੇ ਆਕਾਰ ਦੀ ਇਕ ਥਾਇਰਾਇਡ ਗ੍ਰੰਥੀ ਹੁੰਦੀ ਹੈ । ਜਿਸ ਵਿੱਚੋਂ ਥਾਇਰਾਇਡ ਹਾਰਮੋਨ ਰਿਲੀਜ਼ ਹੁੰਦਾ ਹੈ । ਜਦੋਂ ਇਸ ਗ੍ਰੰਥੀ ਵਿੱਚੋਂ ਥਾਇਰਾਇਡ ਹਾਰਮੋਨ ਜ਼ਿਆਦਾ ਜਾਂ ਫਿਰ ਘੱਟ ਰਿਲੀਜ਼ ਹੋਣ ਲੱਗ ਜਾਂਦਾ ਹੈ , ਤਾਂ ਸਾਨੂੰ ਥਾਇਰਾਇਡ ਦੀ ਸਮੱਸਿਆ ਹੋ ਜਾਂਦੀ ਹੈ । ਇਸ ਸਮੱਸਿਆ ਨਾਲ ਵਜ਼ਨ ਵਧਣਾ ਅਤੇ ਘਟਨਾ , ਵਾਲ ਝੜਨੇ ਅਤੇ ਹਾਰਮੋਨ ਵਿਚ ਗੜਬੜ ਹੋ ਜਾਂਦੀ ਹੈ । ਥਾਇਰਾਇਡ ਦੇ ਕਾਰਨ ਲੋਕਾਂ ਨੂੰ ਸਰੀਰ ਵਿੱਚ ਸੋਜ , ਦਰਦ , ਵਾਲ ਝੜਨ ਦੀ ਸਮੱਸਿਆ ਹੋਣ ਲੱਗਦੀ ਹੈ ।
ਪਰ ਇਸ ਸਮੱਸਿਆ ਨੂੰ ਅਸੀਂ ਕਈ ਘਰੇਲੂ ਨੁਸਖਿਆਂ ਨਾਲ ਠੀਕ ਕਰ ਸਕਦੇ ਹਾਂ ।ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਤਰ੍ਹਾਂ ਦੇ ਪੰਜ ਘਰੇਲੂ ਨੁਸਖੇ । ਜਿਨ੍ਹਾਂ ਨਾਲ ਥਾਇਰਾਇਡ ਦੀ ਸਮੱਸਿਆ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ । ਅਦਰਕ:ਥਾਇਰਾਇਡ ਦੇ ਮਰੀਜ਼ਾਂ ਨੂੰ ਆਪਣੇ ਆਹਾਰ ਵਿਚ ਅਦਰਕ ਦਾ ਸੇਵਨ ਜ਼ਰੂਰ ਕਰਨਾ ਚਾਹੀਦਾ ਹੈ । ਅਦਰਕ ਵਿਚ ਪੋਟਾਸ਼ੀਅਮ ਅਤੇ ਮੈਗਨੀਸ਼ੀਅਮ ਥਾਈਰਾਈਡ ਦੀ ਸਮੱਸਿਆ ਤੋਂ ਛੁਟਕਾਰਾ ਦਿਵਾਉਣ ਵਿੱਚ ਮਦਦ ਕਰਦੇ ਹਨ । ਇਸ ਦੇ ਨਾਲ ਨਾਲ ਅਦਰਕ ਚ ਐਂਟੀ ਇੰਫਲੇਮੇਟਰੀ ਗੁਣ ਹੁੰਦਾ ਹੈ , ਜੋ ਇਸ ਸਮੱਸਿਆ ਨੂੰ ਵਧਣ ਤੋਂ ਰੋਕਦਾ ਹੈ । ਇਸ ਲਈ ਥਾਇਰਾਇਡ ਦੀ ਸਮੱਸਿਆ ਨੂੰ ਕੰਟਰੋਲ ਰੱਖਣ ਲਈ ਅਦਰਕ ਦਾ ਸੇਵਨ ਜ਼ਰੂਰ ਕਰੋ ।
ਮੁਲੱਠੀ:ਮੁਲੱਠੀ ਇੱਕ ਆਯੁਰਵੈਦਿਕ ਦਵਾਈ ਹੈ । ਰੋਜ਼ਾਨਾ ਮੁਲੱਠੀ ਦਾ ਸੇਵਨ ਕਰਨ ਨਾਲ ਥਾਈਰਾਈਡ ਦੀ ਸਮੱਸਿਆ ਤੋਂ ਜਲਦੀ ਛੁਟਕਾਰਾ ਪਾਇਆ ਜਾ ਸਕਦਾ ਹੈ । ਕਿਉਂਕਿ ਮਰਾਠੀ ਵਿੱਚ ਉਹ ਸਾਰੇ ਗੁਣ ਹੁੰਦੇ ਹਨ , ਜੋ ਗਲ ਦੀਆਂ ਸਮੱਸਿਆਵਾਂ ਨੂੰ ਦੂਰ ਕਰਦੇ ਹਨ । ਜਿਨ੍ਹਾਂ ਲੋਕਾਂ ਨੂੰ ਥਾਇਰਾਈਡ ਹੁੰਦਾ ਹੈ , ਉਨ੍ਹਾਂ ਨੂੰ ਜਲਦੀ ਥਕਾਵਟ ਰਹਿਣ ਲੱਗਦੀ ਹੈ ਅਤੇ ਮੁਲੱਠੀ ਥਾਇਰਾਇਡ ਗ੍ਰੰਥੀਆਂ ਨੂੰ ਤੰਦਰੁਸਤ ਰੱਖਣ ਦਾ ਕੰਮ ਕਰਦੀ ਹੈ ।
ਸੇਬ ਦਾ ਸਿਰਕਾ:ਸੇਬ ਦਾ ਸਿਰਕਾ ਥਾਇਰਾਇਡ ਲਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦਾ ਹੈ । ਇਹ ਹਾਰਮੋਨ ਦੇ ਸੰਤੁਲਿਤ ਉਤਪਾਦਨ ਵਿੱਚ ਮਦਦ ਕਰਦਾ ਹੈ । ਇਸ ਲਈ ਥਾਇਰਾਇਡ ਨੂੰ ਕੰਟਰੋਲ ਰੱਖਣ ਲਈ ਰੋਜ਼ਾਨਾ ਸੇਬ ਦੇ ਸਿਰਕੇ ਵਿੱਚ ਸ਼ਹਿਦ ਮਿਲਾ ਕੇ ਸੇਵਨ ਕਰੋ । ਇਸ ਨਾਲ ਜਲਦੀ ਆਰਾਮ ਮਿਲਦਾ ਹੈ ।
ਨਾਰੀਅਲ ਤੇਲ:ਨਾਰੀਅਲ ਤੇਲ ਥਾਇਰਾਈਡ ਨੂੰ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ । ਨਾਰੀਅਲ ਤੇਲ ਵਿੱਚ ਫੈਟੀ ਐਸਿਡ ਹੁੰਦਾ ਹੈ , ਜੋ ਥਾਇਰਾਇਡ ਗ੍ਰੰਥੀ ਦੇ ਕੰਮਕਾਜ ਵਿਚ ਮਦਦਗਾਰ ਹੁੰਦਾ ਹੈ । ਇਸ ਲਈ ਇਸ ਦਾ ਸੇਵਨ ਕਰਨ ਨਾਲ ਥਾਇਰਾਇਡ ਦੀ ਸਮੱਸਿਆ ਕੰਟਰੋਲ ਵਿੱਚ ਰਹਿੰਦੀ ਹੈ ।
ਅਲਸੀ ਦੇ ਬੀਜ:ਅਲਸੀ ਦੇ ਬੀਜ ਵੀ ਥਾਇਰਾਇਡ ਦੀ ਸਮੱਸਿਆ ਲ ਈ ਬਹੁਤ ਜ਼ਿਆਦਾ ਫ਼ਾਇਦੇਮੰਦ ਹੁੰਦੇ ਹਨ । ਇਸ ਵਿੱਚ ਭਰਪੂਰ ਮਾਤਰਾ ਵਿਚ ਫੈਟੀ ਐਸਿਡ ਹੁੰਦਾ ਹੈ । ਜੋ ਥਾਈਰਾਈਡ ਦੀ ਸਮੱਸਿਆ ਨੂੰਹ ਕੰਟਰੋਲ ਰੱਖਦਾ ਹੈ । ਇਸ ਲਈ ਥਾਇਰਾਇਡ ਦੇ ਮਰੀਜ਼ਾਂ ਨੂੰ ਆਪਣੀ ਡਾਈਟ ਵਿਚ ਅਲਸੀ ਦੇ ਬੀਜ ਜ਼ਰੂਰ ਸ਼ਾਮਿਲ ਕਰਨੇ ਚਾਹੀਦੇ ਹਨ ।
ਜਾਣਕਾਰੀ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ । ਸਿਹਤ ਸਬੰਧੀ ਹੋਰ ਸਮੱਸਿਆਵਾਂ ਅਤੇ ਘਰੇਲੂ ਨੁਸਖੇ ਜਾਣਨ ਲਈ ਸਾਡਾ ਫੇਸਬੁੱਕ ਪੇਜ ਸਿਹਤ ਜ਼ਰੂਰ ਲਾਈਕ ਕਰੋ ।