Breaking News

ਸੁਖਮਨੀ ਸਾਹਿਬ ਪਾਠ ਦੀ ਤਾਕਤ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।। ਬੇਦ ਪੁਰਾਨ ਸਭੈ ਮਤ ਸੁਨਿ ਕੈ ਕਰੀ ਕਰਮ ਕੀ ਆਸਾ ॥ ਕਾਲ ਗ੍ਰਸਤ ਸਭ ਲੋਗ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ ॥੧॥ ਮਨ ਰੇ ਸਰਿਓ ਨ ਏਕੈ ਕਾਜਾ ॥ ਭਜਿਓ ਨ ਰਘੁਪਤਿ ਰਾਜਾ ॥੧॥ ਰਹਾਉ ॥ ਬਨ ਖੰਡ ਜਾਇ ਜੋਗੁ ਤਪੁ ਕੀਨੋ ਕੰਦ ਮੂਲੁ ਚੁਨਿ ਖਾਇਆ ॥ ਨਾਦੀ ਬੇਦੀ ਸਬਦੀ ਮੋਨੀ ਜਮ ਕੇ ਪਟੈ ਲਿਖਾਇਆ ॥੨॥ ਭਗਤਿ ਨਾਰਦੀ ਰਿਦੈ ਨ ਆਈ ਕਾਛਿ ਕੂਛਿ ਤਨੁ ਦੀਨਾ ॥ ਰਾਗ ਰਾਗਨੀ ਡਿੰਭ ਹੋਇ ਬੈਠਾ ਉਨਿ ਹਰਿ ਪਹਿ ਕਿਆ ਲੀਨਾ ॥੩॥ ਪਰਿਓ ਕਾਲੁ ਸਭੈ ਜਗ ਊਪਰ ਮਾਹਿ ਲਿਖੇ ਭ੍ਰਮ ਗਿਆਨੀ ॥ ਕਹੁ ਕਬੀਰ ਜਨ ਭਏ ਖਾਲਸੇ ਪ੍ਰੇਮ ਭਗਤਿ ਜਿਹ ਜਾਨੀ ॥੪॥੩॥ {ਪੰਨਾ 654}

ਪਦਅਰਥ: ਕਰੀ = (ਜਿਨ੍ਹਾਂ ਸਿਆਣੇ ਲੋਕਾਂ ਨੇ) ਕੀਤੀ। ਕਰਮ = ਕਰਮ = ਕਾਂਡ। ਗ੍ਰਸਤ = ਗ੍ਰਸੇ ਹੋਏ। ਕਾਲ ਗ੍ਰਸਤ = ਮੌਤ ਦੇ ਡਰ ਵਿਚ ਗ੍ਰਸੇ ਹੋਏ। ਪੈ = ਭੀ। ਨਿਰਾਸਾ = ਆਸ ਪੂਰੀ ਹੋਣ ਤੋਂ ਬਿਨਾ ਹੀ।੧। ਸਰਿਓ ਨ = ਸਿਰੇ ਨਾਹ ਚੜ੍ਹਿਆ।ਰਹਾਉ। ਬਨ ਖੰਡ = ਜੰਗਲਾਂ ਵਿਚ। ਜਾਇ = ਜਾ ਕੇ। ਕੰਦ ਮੂਲੁ = ਗਾਜਰ ਮੂਲੀ ਆਦਿਕ। ਨਾਦੀ = ਜੋਗੀ। ਬੇਦੀ = ਕਰਮ = ਕਾਂਡੀ। ਸਬਦੀ = ‘ਅਲੱਖ’ ਆਖਣ ਵਾਲੇ ਦੱਤ ਮਤ ਦੇ ਜੋਗੀ। ਮੋਨੀ = ਚੁੱਪ ਸਾਧਣ ਵਾਲੇ, ਸਮਾਧੀ ਵਿਚ ਟਿਕਣ ਵਾਲੇ। ਪਟੈ = ਲੇਖੇ ਵਿਚ।੨।

ਭਗਤਿ ਨਾਰਦੀ = ਪ੍ਰੇਮਾ = ਭਗਤੀ। ਤਨੁ ਕਾਛਿ ਕੂਛਿ ਦੀਨਾ = ਸਰੀਰ ਨੂੰ ਸ਼ਿੰਗਾਰ ਲਿਆ, ਸਰੀਰ ਉੱਤੇ ਚੱਕਰ ਆਦਿਕ ਬਣਾ ਲਏ। ਡਿੰਭ = ਪਖੰਡ। ਉਨਿ = ਉਸ ਅਜਿਹੇ ਮਨੁੱਖ ਨੇ।੩। ਮਾਹਿ = ਵਿਚੇ ਹੀ। ਭ੍ਰਮ ਗਿਆਨੀ = ਭਰਮੀ ਗਿਆਨੀ। ਖਾਲਸੇ = ਆਜ਼ਾਦ। ਜਿਹ = ਜਿਨ੍ਹਾਂ ਨੇ।੪। ਅਰਥ: ਹੇ ਮਨ! ਤੂੰ ਪ੍ਰਕਾਸ਼-ਰੂਪ ਪਰਮਾਤਮਾ ਦਾ ਭਜਨ ਨਹੀਂ ਕੀਤਾ, ਤੈਥੋਂ ਇਹ ਇੱਕ ਕੰਮ ਭੀ (ਜੋ ਕਰਨ-ਜੋਗ ਸੀ) ਨਹੀਂ ਹੋ ਸਕਿਆ।੧।ਰਹਾਉ।

ਜਿਨ੍ਹਾਂ ਸਿਆਣੇ ਬੰਦਿਆਂ ਨੇ ਵੇਦ ਪੁਰਾਨ ਆਦਿਕਾਂ ਦੇ ਸਾਰੇ ਮਤ ਸੁਣ ਕੇ ਕਰਮ-ਕਾਂਡ ਦੀ ਆਸ ਰੱਖੀ, (ਇਹ ਆਸ ਰੱਖੀ ਕਿ ਕਰਮ-ਕਾਂਡ ਨਾਲ ਜੀਵਨ ਸੌਰੇਗਾ) , ਉਹ ਸਾਰੇ (ਆਤਮਕ) ਮੌਤ ਵਿਚ ਹੀ ਗ੍ਰਸੇ ਰਹੇ। ਪੰਡਿਤ ਲੋਕ ਭੀ ਆਸ ਪੂਰੀ ਹੋਣ ਤੋਂ ਬਿਨਾ ਹੀ ਉੱਠ ਕੇ ਚਲੇ ਗਏ (ਜਗਤ ਤਿਆਗ ਗਏ) ।੧।

Check Also

25 November 2024 ਖਾਸ ਤੌਰ ‘ਤੇ ਸਾਵਧਾਨ ਰਹੋ, ਕਿਸ ਰਾਸ਼ੀ ਲਈ ਰਹੇਗਾ ਖਾਸ ਦਿਨ, ਜਾਣੋ ਰੋਜ਼ਾਨਾ ਰਾਸ਼ੀਫਲ-ਇਲਾਜ।

ਮੇਖ ਰਾਸ਼ੀ : ਮੇਖ ਲੋਕਾਂ ਨੂੰ ਅੱਜ ਆਪਣੇ ਚੰਗੇ ਕੰਮ ਲਈ ਸਨਮਾਨ ਮਿਲ ਸਕਦਾ ਹੈ। …

Leave a Reply

Your email address will not be published. Required fields are marked *