ਸਰਦੀਆਂ ਦੇ ਮੌਸਮ ਵਿੱਚ ਅਕਸਰ ਜੋੜਾਂ ਦੇ ਦਰਦ ਅਤੇ ਗੋਡਿਆਂ ਦੇ ਦਰਦ ਰਹਿਣਾ ਸ਼ੁਰੂ ਹੋ ਜਾਂਦਾ ਹੈ। ਜਿਸ ਕਾਰਨ ਸਰੀਰ ਦੇ ਵਿਚ ਕਮਜੋਰੀ ਆਉਣੀ ਸ਼ੁਰੂ ਹੋ ਜਾਂਦੀ ਹੈ ਅਤੇ ਸਰੀਰ ਦੇ ਵਿੱਚ ਥਕਾਵਟ ਰਹਿੰਦੀ ਹੈ। ਜਿਸ ਕਾਰਨ ਕੰਮ ਕਰਨ ਦੀ ਸਮਰੱਥਾ ਵੀ ਘੱਟ ਜਾਂਦੀ ਹੈ। ਇਸ ਲਈ ਇਨ੍ਹਾਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ ਕਿਉਂਕਿ ਦਵਾਈਆਂ ਨਾਲ ਸਰੀਰ ਅੰਦਰੂਨੀ ਤੌਰ ਤੇ ਖੋਖਲਾ ਹੋਣਾ ਸ਼ੁਰੂ ਹੋ ਜਾਂਦਾ ਹੈ। ਇਸ ਲਈ ਹਰ ਬੀਮਾਰੀ ਤੋਂ ਰਾਹਤ ਪਾਉਣ ਲਈ ਹਮੇਸ਼ਾ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਿਉਂਕਿ ਇਨ੍ਹਾਂ ਦੀ ਵਰਤੋਂ ਕਰਨ ਨਾਲ ਕੋਈ ਸਾਈਡ ਇਫ਼ੈਕਟ ਨਹੀ ਹੁੰਦਾ।ਸਰੀਰ ਦੀ ਕਮਜੋਰੀ ਦੂਰ ਕਰਨ ਲਈ ਅਤੇ ਇਸ ਘਰੇਲੂ ਨੁਸਖੇ ਨੂੰ ਮਨਾਉਣ ਲਈ ਸਮੱਗਰੀ ਦੇ ਰੂਪ ਵਿੱਚ ਤੀਹ ਗ੍ਰਾਮ ਚਿੱਟੇ ਤਿਲ, ਤੀਹ ਗ੍ਰਾਮ ਕਾਲੇ ਤਿਲ, ਤੀਹ ਗ੍ਰਾਮ ਬਾਦਾਮ, ਤੀਹ ਗ੍ਰਾਮ ਮਖਾਣੇ , ਤੀਹ ਗ੍ਰਾਮ ਸੂਰਜਮੁਖੀ ਦੇ ਬੀਜ, ਤੀਹ ਗ੍ਰਾਮ ਅਲਸੀ ਦੇ ਬੀਜ, ਤੀਹ ਗ੍ਰਾਮ ਸੌਂਫ, ਦੋ ਚਮਚ ਦੇਸੀ ਘਿਓ, ਤੀਹ ਗ੍ਰਾਮ ਮਗਜ ਅਤੇ ਤੀਹ ਗ੍ਰਾਮ ਕਿੱਕਰ ਦਾ ਗੂੰਦ ਚਾਹੀਦਾ ਹੈ। ਹੁਣ ਸਭ ਤੋਂ ਪਹਿਲਾਂ ਕਿੱਕਰ ਦੀ ਗੂੰਦ ਅਤੇ ਮਖਾਣਿਆਂ ਨੂੰ ਦੇਸੀ ਘਿਉ ਵਿੱਚ ਚੰਗੀ ਤਰ੍ਹਾਂ ਭੁੰਨ ਲਵੋ। ਇਸ ਤੋਂ ਇਲਾਵਾ ਚਿੱਟੇ ਅਤੇ ਕਾਲੇ ਤਿਲ, ਮਗਜ਼, ਸ਼ੌਂਕ, ਬਦਾਮ ਅਤੇ ਸੂਰਜਮੁਖੀ ਦੇ ਬੀਜਾਂ ਨੂੰ ਬਿਨਾ ਘਿਓ ਤੋਂ ਭੁੰਨ ਲਵੋ।
ਹੁਣ ਇਨ੍ਹਾਂ ਨੂੰ ਇੱਕ ਬਰਤਨ ਵਿੱਚ ਪਾ ਲਵੋ ਅਤੇ ਮਿਕਸੀ ਵਿਚ ਪਾ ਕੇ ਚੰਗੀ ਤਰ੍ਹਾਂ ਪੀਸ ਲਵੋ। ਹੁਣ ਇਨ੍ਹਾਂ ਦਾ ਇੱਕ ਪਾਊਡਰ ਤਿਆਰ ਕਰ ਲਵੋ। ਹੁਣ ਇਸ ਘਰੇਲੂ ਨੁਸਖੇ ਦੀ ਰੋਜ਼ਾਨਾ ਵਰਤੋਂ ਕਰੋ। ਇਸ ਨੁਸਖ਼ੇ ਦੀ ਦਿਨ ਵਿਚ ਦੋ ਵਾਰ ਵਰਤੋਂ ਜ਼ਰੂਰ ਕਰਨੀ ਚਾਹੀਦੀ ਹੈ। ਅਜਿਹਾ ਕਰਨ ਨਾਲ ਜੋੜਾਂ ਅਤੇ ਹੱਡੀਆਂ ਦੀਆਂ ਕਮਜ਼ੋਰੀਆਂ ਖ਼ਤਮ ਹੋ ਜਾਣਗੀਆਂ ਅਤੇ ਜੋੜਾਂ ਦੇ ਦਰਦ ਤੋਂ ਰਾਹਤ ਮਿਲੇਗੀ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਫਾਇਦੇ ਹੋਣਗੇ। ਇਸ ਤੋਂ ਇਲਾਵਾ ਹੋਰ ਵਧੇਰੇ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ। ਇਸ ਵੀਡੀਓ ਦੇ ਰਾਹੀਂ ਕੁੱਝ ਹੋਰ ਘਰੇਲੂ ਨੁਸਖ਼ਿਆਂ ਨੂੰ ਬਣਾਉਣ ਦੀਆਂ ਵਿਧੀਆਂ ਬਾਰੇ ਜਾਣਕਾਰੀ ਮਿਲੇਗੀ।