One leg pain:-
ਸਾਈਟਿਕਾ ਅੱਜ ਦੇ ਸਮੇਂ ਵਿੱਚ ਬਹੁਤ ਆਮ ਬੀਮਾਰੀ ਬਣ ਚੁੱਕੀ ਹੈ। ਇਸ ਦੇ ਕਾਰਨ ਬਹੁਤ ਸਾਰੀਆਂ ਲਿਖਤਾਂ ਸਾਹਮਣੇ ਆਉਂਦੀਆਂ ਹਨ ਜਿਵੇਂ ਸਰੀਰ ਵਿੱਚ ਦਰਦ ਹੋਣਾ ਜਾਂ ਕਮਰ ਅਤੇ ਲੱਤਾਂ ਵਿੱਚ ਦਰਦ ਹੋਣਾ ਅਤੇ ਪੈਰਾਂ ਦਾ ਸੁੰਨ ਹੋ ਜਾਣਾ ਆਦਿ। ਇਸ ਦੇ ਕਾਰਨ ਤੁਰਨ ਅਤੇ ਬੈਠਣ ਦੇ ਵਿੱਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆਉਂਦੀਆਂ ਹਨ। ਇਸ ਤੋਂ ਇਲਾਵਾ ਇਸ ਦੇ ਕਾਰਨ ਮਰੀਜ਼ ਦੇ ਪੈਰਾਂ ਦੇ ਵਿਚ ਖੂਨ ਦਾ ਸਰਕਲ ਘੱਟ ਜਾਂਦਾ ਹੈ
ਜਾਂ ਲੱਤਾ ਅਤੇ ਪੈਰਾਂ ਦੇ ਵਿੱਚ ਕਮਜ਼ੋਰੀ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਦਰਦ ਤੋਂ ਛੁਟਕਾਰਾ ਪਾਉਣ ਲਈ ਦਵਾਈਆਂ ਦੀ ਬਜਾਏ ਘਰੇਲੂ ਨੁਸਖਿਆਂ ਦੀ ਵਰਤੋਂ ਕਰਨੀ ਚਾਹੀਦੀ ਹੈ।ਸਾਈਟਿਕਾ ਜ਼ਿਆਦਾਤਰ ਭੋਜਨ ਵਿੱਚ ਵਿਟਾਮਿਨ ਤੱਤਾਂ ਦੀ ਕਮੀ ਕਾਰਨ ਹੁੰਦਾ ਹੈ। ਇਸ ਦਾ ਸਭ ਤੋਂ ਪਹਿਲਾਂ ਪ੍ਰਭਾਵ ਕਮਰ ਤੇ ਪੈਂਦਾ ਹੈ।
ਜਿਸ ਕਾਰਨ ਕਮਰ ਵਿਚ ਹਲਕਾ-ਹਲਕਾ ਦਰਦ ਹੋਣਾ ਸ਼ੁਰੂ ਹੋ ਜਾਂਦਾ ਹੈ। ਸਾਈਟਿਕਾ ਦਾ ਇਲਾਜ ਕਰਨ ਲਈ ਹੋਮਿਓਪੈਥਿਕ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ। ਸਾਇਟਿਕਾ ਤੋਂ ਛੁਟਕਾਰਾ ਪਾਉਣ ਲਈ ਸਭ ਤੋਂ ਪਹਿਲੀ ਹੋਮੋਪੈਥਿਕ ਦਵਾਈ ਕੋਲੋਸੀਨਥੀਸਸ ਹੈ।
one leg pain 1 ਲੱਤ ਦੇ ਦਰਦ ਦਾ ਪੱਕਾ ਇਲਾਜ਼
ਰੋਜ਼ਾਨਾਂ ਇਸ ਦੀ ਦੋ ਵਾਰ ਵਰਤੋਂ ਕਰਨ ਨਾਲ ਕਾਫੀ ਰਾਹਤ ਮਿਲਦੀ ਹੈ। ਇਸ ਦੀ ਵਰਤੋਂ ਪਾਣੀ ਵਿਚ ਮਿਲਾ ਕੇ ਕਰਨੀ ਚਾਹੀਦੀ ਹੈ। ਇਸ ਤੋਂ ਇਲਾਵਾ ਹੋਰ ਹੋਮੋਪੈਥਿਕ ਦਵਾਈ ਕੈਮੋਮਿਲਾ ਹੈ। ਇਸ ਦੀ ਲਗਾਤਾਰ ਵਰਤੋਂ ਕਰਨ ਨਾਲ ਵੀ ਬਹੁਤ ਜ਼ਿਆਦਾ ਫ਼ਾਇਦਾ ਹੁੰਦਾ ਹੈ।
ਇਸ ਤੋਂ ਇਲਾਵਾ ਇਕ ਹੋਰ ਹੋਮੋਪੈਥਿਕ ਦਵਾਈ ਹੈ ਜਿਸ ਦਾ ਨਾਮ ਗਨਾਫਏਲਿਅਮ ਹੈ। ਇਸ ਦੀ ਵਰਤੋਂ ਦਿਨ ਦੇ ਵਿੱਚ ਤਿੰਨ ਵਾਰ ਕਰਨੀ ਚਾਹੀਦੀ ਹੈ। ਅਤੇ ਇਸ ਨੂੰ ਵੀ ਪਾਣੀ ਦੇ ਵਿੱਚ ਮਿਲਾ ਕੇ ਲੈਣਾ ਚਾਹੀਦਾ ਹੈ। ਇਹਨਾਂ ਦਵਾਈਆਂ ਦੀ ਵਰਤੋਂ ਕਰਨ ਨਾਲ ਦਰਦ ਤੋਂ ਬਹੁਤ ਜ਼ਿਆਦਾ ਰਾਹਤ ਮਿਲਦੀ ਹੈ।
ਅਤੇ ਸਾਇਟਿਕਾ ਦੀ ਬਿਮਾਰੀ ਹੌਲੀ ਹੌਲੀ ਠੀਕ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸਾਇਟੀਕਾ ਤੋਂ ਛੁਟਕਾਰਾ ਪਾਉਣ ਲਈ ਕਸਰਤ ਵੀ ਬਹੁਤ ਜ਼ਰੂਰੀ ਹੁੰਦੀ ਹੈ। ਕਿਉਂਕਿ ਕਸਰਤ ਕਰਨ ਨਾਲ ਖੂਨ ਦਾ ਸਰਕਲ ਸਹੀ ਰਹਿੰਦਾ ਹੈ ਅਤੇ ਹਰ ਤਰ੍ਹਾਂ ਦੇ ਦਰਦ ਤੋਂ ਆਸਾਨੀ ਨਾਲ ਛੁਟਕਾਰਾ ਮਿਲਦਾ ਹੈ। ਹੋਰ ਜਾਣਕਾਰੀ ਲਈ ਇਸ ਵੀਡੀਓ ਨੂੰ ਜ਼ਰੂਰ ਦੇਖੋ।